ਇੱਕ ਨਜ਼ਰ ਕਾਲਜ ਤੇ

36 ਸਾਲ ਦਾ ਸਮਾਂ ਪੂਰਾ ਕਰ ਲੈਣਾ ਕਿਸੇ ਵੀ ਸੰਸਥਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। 16 ਅਗਸਤ, 1985 ਨੂੰ ਇੱਕ ਅਕੈਡਮੀ ਦੇ ਤੌਰ ਉੱਤੇ ਸ਼ੁਰੂ ਹੋਈ ਇਸ ਸੰਸਥਾ ਨੇ 8 ਸਤੰਬਰ, 2003 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਮਾਨਤਾ ਹਾਸਿਲ ਕਰਕੇ ਨੈਸ਼ਨਲ ਕਾਲਜ ਫ਼ਾਰ ਵਿਮੈਨ ਦਾ ਰੂਪ ਧਾਰਿਆ। ਸਾਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਅਰਸੇ ਦੌਰਾਨ ਇਹ ਸੰਸਥਾ ਲਗਾਤਾਰ ਤਰੱਕੀ ਦਾ ਸਫ਼ਰ ਤਹਿ ਕਰ ਰਹੀ ਹੈ।

ਮੈਂਬਰ ਲੋਕ ਸਭਾ ਫਤਹਿਗੜ੍ਹ ਸਾਹਬਿ ਡਾਕਟਰ ਅਮਰ ਸਿੰਘ ਅਤੇ ਵਿਧਾਇਕ ਹਲਕਾ ਸਮਰਾਲਾ ਸਰਦਾਰ ਅਮਰੀਕ ਸਿੰਘ ਢਿੱਲੋਂ ਦੀ ਰਹਨਿੁਮਾਈ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਯਤਨਾਂ ਸਦਕਾ 29 ਸਤੰਬਰ, 2021 ਨੂੰ ਇਹ ਕਾਲਜ ਪੰਜਾਬ ਸਰਕਾਰ ਦੁਆਰਾ ਟੇਕਨ ਓਵਰ ਕਰ ਲਿਆ ਗਿਆ, ਤੇ ਹੁਣ ਨੈਸ਼ਨਲ ਕਾਲਜ ਫਾਰ ਵੂਮਨ, ਮਾਛੀਵਾੜਾ ਸਰਕਾਰੀ ਕਾਲਜ (ਇ.) ਦੇ ਨਾਮ ਨਾਲ ਜਾਣਆਿ ਜਾਂਦਾ ਹੈ, ਤੇ ਇਸਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਦੁਆਰਾ ਦੇਖਿਆ ਤੇ ਚਲਾਇਆ ਜਾ ਰਿਹਾ ਹੈ।

ਜਦੋਂ ਅਸੀਂ ਕਾਲਜ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਦੀ ਲੜੀ ਬਹੁਤ ਲੰਮੀ ਹੈ।ਇਸ ਸਮੇਂ ਕਾਲਜ ਵਿਚ ਕਈ streams ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਜਿਨ੍ਹਾਂ ਵਿਚ ਬੀ.ਕਾਮ, ਬੀ.ਸੀ.ਏ., ਬੀ.ਏ., ਬੀ.ਐਸ.ਸੀ.(ਨਾਨ-ਮੈਡੀਕਲ), ਬੀ.ਐਸ.ਸੀ.(ਫੈਸ਼ਨ ਡਿਜ਼ਾਈਨਿੰਗ), ਐਮ. ਏ - ਪੰਜਾਬੀ ਅਤੇ ਐਮ. ਐਸ. ਸੀ - ਆਈ. ਟੀ ਹਨ। ਇਹ ਸੱਚਮੁੱਚ ਹੀ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਵਿਚ ਹਰੇਕ ਵਰ੍ਹੇ ਨਵੇਂ ਵਿਸ਼ੇ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਕਾਲਜ ਕੋਲ ਆਪਣੀ ਵਿਸ਼ਾਲ ਇਮਾਰਤ ਹੈ, ਜਿਸ ਵਿਚ 21 ਖੁੱਲ੍ਹੇ ਡੁਲ੍ਹੇ ਹਵਾਦਾਰ ਕਮਰੇ Physics, Chemistry ਵਿਸ਼ਿਆਂ ਦੇ ਪ੍ਰਯੋਗ ਕਰਨ ਲਈ ਤਕਨੀਕੀ ਸੁਵਿਧਾ ਭਰਪੂਰ ਪ੍ਰਯੋਗਸ਼ਾਲਾ, ਫੈਸ਼ਨ ਡਿਜ਼ਾਈੀਨੰਗ ਵਾਸਤੇ 2 ਪ੍ਰਯੋਗਸ਼ਾਲਾ ਅਤੇ 62 ਕੰਪਿਊਟਰ ਸਿਸਟਮ ਵਾਲੀਆਂ 5 ਪ੍ਰਯੋਗਸ਼ਾਲਾ ਕੰਪਿਊਟਰ ਵਿਭਾਗ ਕੋਲ ਹਨ।

ਕਾਲਜ ਕੋਲ ਆਪਣੀ ਇਕ ਖੁੱਲ੍ਹੀ ਡੁੱਲ੍ਹੀ ਲਾਇਬਰੇਰੀ ਹੈ, ਜਿਸ ਵਿੱਚ ਵਿਦਿਆਰਥੀਆਂ ਲਈ ਹਰ ਪ੍ਰਕਾਰ ਦੀਆਂ ਪੁਸਤਕਾਂ ਉਪਲੱਬਧ ਹਨ। ਸਿਲੇਬਸ ਨਾਲ ਸੰਬੰਧਤਿ ਪਾਠ-ਪੁਸਤਕਾਂ ਤੋਂ ਇਲਾਵਾ, ਆਮ ਜਾਣਕਾਰੀ, ਵਿਗਿਆਨਕ ਜਾਣਕਾਰੀ, ਸਾਹਿਤਿਕ ਜਾਣਕਾਰੀ ਨਾਲ ਸਬੰਧਿਤ 8030 ਪੁਸਤਕਾਂ ਵਾਲੀ ਇਸ ਲਾਇਬਰੇਰੀ ਵਿੱਚ ਵੱਖ-2 ਤਰ੍ਹਾਂ ਦੇ ਸਾਹਿਤਿਕ ਰਸਾਲੇ, ਮੈਗਜ਼ੀਨ ਅਤੇ ਅਖ਼ਬਾਰ ਵੀ ਮੌਜੂਦ ਹਨ, ਕਾਲਜ ਦੀਆ ਵਿਦਿਆਰਥੀ ਇਸ ਲਾਇਬਰੇਰੀ ਦੀ ਪਾਠ ਸੱਮਗਰੀ ਤੋਂ ਸਹਾਇਤਾ ਪ੍ਰਾਪਤ ਕਰਦੇ ਹੋਏ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਨ। ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਸਮੇਂ-2 ਉੱਤੇ ਉਨ੍ਹਾਂ ਨੂੰ ਪੁਰਸਕ੍ਰਿਤ ਕੀਤਾ ਜਾਂਦਾ ਹੈ ਅਤੇ ਹਰ ਸਾਲ ‘ਬੈਸਟ ਯੂਜ਼ਰ’ ਦਾ ਖਿਤਾਬ ਦਿੱਤਾ ਜਾਂਦਾ ਹੈ। ਲਾਇਬ੍ਰੇਰੀ ਵਿੱਚ ਲੋੜਵੰਦ ਵਿਦਿਆਰਥੀਆਂ ਲਈ ਬੁੱਕ ਬੈਂਕ ਦੀ ਸੁਵਿਧਾ ਵੀ ਹੈ।

ਪਿਛਲੇ ਵਿਦਿਅਕ ਵਰ੍ਹਿਆਂ ਦੇ ਨਤੀਜੇ ਪੰਜਾਬ ਯੂਨੀਵਰਸਟਿੀ ਅਤੇ ਇਲਾਕੇ ਦੇ ਹੋਰਨਾਂ ਕਾਲਜਾਂ ਦੇ ਨਤੀੀਜਆਂ ਦੇ ਮੁਕਾਬਲੇ ਬਹੁਤ ਸ਼ਾਨਦਾਰ ਰਹੇ। ਕਾਲਜ ਦੀਆਂ ਵਿਦਿਆਰਥਣਾਂ ਨੇ ਹਮੇਸ਼ਾ ਯੂਨੀਵਰਸਿਟੀ ਪ੍ਰਿਖਿਆਵਾਂ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਂਦੇ ਹੋਏ, ਵਧੀਆ ਅੰਕ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੋਧਿਕ ਵਿਕਾਸ ਦੇ ਨਾਲ-ਨਾਲ ਵਿਦਿਆਰਥਣਾਂ ਦੀ ਸਰੀਰਕ ਵਿਕਾਸ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਹੈ। ਕਾਲਜ ਵਿੱਚ ਵਾਲੀਬਾਲ਼, ਹੈੱਡਬਾਲ, ਬੈਡਮਿੰਟਨ, ਖੋ-ਖੋ ਅਤੇ ਕਬੱਡੀ ਦਾ ਖੇਡ ਦਾ ਮੈਦਾਨ ਹੈ ਇਸ ਤੋਂ ਇਲਾਵਾ ਐਥਲੈਟਿਕਸ ਦੇ ਖੇਡ ਮੁਕਾਬਲਿਆਂ ਦੀਆਂ ਸਾਰੀਆ ਸੁਵਿਧਾਵਾਂ ਉਪਲਬਧ ਹਨ।ਅੰਤਰ ਕਾਲਜ ਤੇ ਅੰਤਰ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਹਿੱਸਾ ਲੈਦੀਆਂ ਹਨ ਅਤੇ ਆਪਣੀ ਖੇਡ ਪ੍ਰਤਿਭਾਂ ਦਾ ਪ੍ਰਦਸ਼ਨ, ਵਿਦਿਆਰਥਣਾਂ ਨੂੰ ਧਰਮ ਅਤੇ ਵਿਰਸੇ ਨਾਲ ਜੋੜ੍ਹਨ ਲਈ ਸਮੇਂ ਸਮੇਂ ‘ਤੇ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਨੈਤਿਕ ਸਿੱਖਿਆ, ਗੁਰਮਤਿ ਸਿੱਖਿਆ ਆਦਿ ਪ੍ਰੀਖਿਆਵਾਂ ਕਾਲਜ ਵਿਚ ਕਰਵਾਈਆਂ ਜਾਂਦੀਆਂ ਹਨ ਅਤੇ ਵਿਦਿਆਰਥਣਾਂ ਨੂੰ ਇਨ੍ਹਾਂ ਵਿਚ ਭਾਗ ਲੈਣ ਲਈ ਪੂਰਾ ਉਤਸ਼ਾਹਿਤ ਕੀਤਾ ਜਾਂਦਾ ਹੈ ਵਿਦਿਆਰਥਣਾਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਲਈ ‘ਪ੍ਰਤਿਭਾ ਖੋਜ ਮੁਕਾਬਲੇ’ ਕਰਵਾਏ ਜਾਦੇ ਹਨ। ਜਿਸ ਵਿਚ ਵੱਖ-2 ਤਰ੍ਹਾਂ ਦੀ ਪ੍ਰਤਿਭਾ ਜਿਵੇਂ ਪੱਖੀ ਬਣਉਣਾ, ਕੋਲਾਜ ਬਣਾਉਣਾ, ਰੰਗੋਲੀ, ਚਿੱਤਰਕਾਰੀ, ਕਰੋਸ਼ੀਆ, ਸਿਲਾਈ, ਕਢਾਈ, ਫ਼ੁਲਕਾਰੀ ਆਦਿ ਮੁਕਾਬਲੇ ਵੀ ਸਮੇਂ ਸਮੇਂ ਤੇ ਕਰਵਾਏ ਜਾਂਦੇ ਹਨ।

ਵਿਦਿਆਰਥਣਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਉਨ੍ਹਾਂ ਦੇ ਸਮੇਂ ਸਮੇਂ ‘ਤੇ ਵਿਦਿਅਕ ਟੂਰ ਵੀ ਲਿਜਾਏ ਜਾਂਦੇ ਹਨ।ਉਦਯੋਗਿਕ ਖੇਤਰ ਵਿਚ ਆਈਆਂ ਤਬਦੀਲੀਆਂ ਤੋਂ ਜਾਣੂ ਕਰਵਾਉਣ ਲਈ ਵੱਖ ਵੱਖ ਮਿੱਲਾਂ ਅਤੇ ਫੈਕਟਰੀਆਂ ਵਿਚ ਵਿਦਿਆਰਥਣਾਂ ਦਾ ਦੌਰਾ ਕਰਵਾਇਆ ਜਾਂਦਾ ਹੈ। ਵਿਦਿਆਰਥਣਾਂ ਦੇ ਬਹੁਪੱਖੀ ਵਿਕਾਸ ਲਈ ਸੈਮੀਨਾਰ, ਵਿਸਤਾਰ ਲੈਕਚਰ, ਵਰਕਸ਼ਾਪਾਂ ਪੁਸਤਕ ਪ੍ਰਦਰਸ਼ਨੀਆਂ ਆਦਿ ਦਾ ਆਯੋਜਨ ਵੀ ਕੀਤਾ ਜਾਂਦਾ ਹੈ । ਵਿਦਿਆਰਥਣਾਂ ਵਿਚ ਸਮਾਜ ਸੇਵਾ, ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਨ ਲਈ, ਵਾਤਾਵਰਣ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀਆਂ, ਮੁਫ਼ਤ ਡਾਕਟਰੀ ਜਾਂਚ, ਖੂਨਦਾਨ ਕੈਂਪ, ਸਫ਼ਾਈ ਅਭਿਆਨ ਆਦਿ ਕੈਂਪਾਂ ਦਾ ਆਯੋਜਨ ਕਾਲਜ ਦੀਆਂ ਵੱਖ-2 ਸਭਾਵਾਂ ਜਿਵੇਂ ਐਨ.ਐਸ.ਐਸ., ਐਨ.ਸੀ.ਸੀ., ਰੈੱਡ ਕਰਾਸ ਸੋਸਾਇਟੀ, ਯੂਥ ਵੈਲਫੇਅਰ ਕਲੱਬ, ਲਿਟਰੇਰੀ ਸੋਸਾਇਟੀ ਐਲੂਮਨਾਈ ਐਸੋਸੀਏਸ਼ਨ, ਈਕੋ-ਕਲੱਬ ਅਤੇ ਐਂਟੀ ਰੈਗਿੰਗ ਕਲੱਬ ਵਲੋਂ ਆਯੋਜਿਤ ਕੀਤੇ ਜਾਂਦੇ ਹਨ। ਪੜ੍ਹਾਈ ਦੇ ਨਾਲ-2 ਸਾਡੀਆਂ ਵਿਦਿਆਰਥਣਾਂ ਸਭਿਆਚਾਰਕ ਤੇ ਸਾਹਿਤਕ ਗਤੀੀਵਧੀਆਂ ਵਿਚ ਵੀ ਵਧੀਆ ਕਾਰਗੁਜ਼ਾਰੀ ਦਿਖਾਉਂਦੀਆਂ ਹਨ। ਕਾਲਜ ਦੀ ਗਿੱਧਾ ਟੀਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਜਾਂਦੇ ਯੁਵਕ ਮੇਲਿਆਂ ਦੌਰਾਨ ਵਧੀਆਂ ਕਾਰਗੁਜ਼ਾਰੀ ਦਿਖਾਉਂਦੇ ਹੋਏ ਪਹਿਲਾਂ ਸਥਾਨ ਹਾਸਿਲ ਕਰਦੀ ਰਹੀ ਹੈ ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ।ਸਾਹਿਤਕ ਖੇਤਰ ਦੀ ਇਕ ਹੋਰ ਪ੍ਰਾਪਤੀ ਇਹ ਹੈ ਕਿ ਸਾਡੀਆਂ ਵਿਦਿਆਰਥਣਾਂ ਹਰ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਆਯੋਜਿਤ ‘ਸ਼ਿਵ ਕੁਮਾਰ ਬਟਾਲਵੀ’ ਮੁਕਾਬਲੇ ਵਿਚ ਹਿੱਸਾ ਲੈਂਦੀਆਂ ਹਨ ਅਤੇ ਹੁਣ ਤੱਕ 2 ਵਾਰ ਇਸ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤ ਚੁੱਕੀਆਂ ਹਨ।

ਕਾਲਜ ਦਾ ਪਲੇਸਮੈਂਟ ਵਿਭਾਗ ਕਾਲਜ ਦੀਆਂ ਵਿਦਿਆਰਥਣਾਂ ਨੂੰ ਚੰਗੀਆਂ ਅਤੇ ਨਾਮਵਰ ਸੰਸਥਾਵਾਂ ਵਿਚ ਰੁਜ਼ਗਾਰ ਦਿਵਾਉਣ ਲਈ ਉਸਾਰੂ ਭੁਮਿਕਾ ਨਿਭਾ ਰਿਹਾ ਹੈ। ਸਾਡੀ ਵਿਦਿਆਰਥਣ ਸ਼੍ਰੀਮਤੀ ਸੰਦੀਪ ਕੌਰ, ਜਿਸ ਨੇ ਇੱਥੋਂ ਐਮ.ਐਸ.ਸੀ.(ਆਈ.ਟੀ) ਦੀ ਪੜ੍ਹਾਈ ਕੀਤੀ ਹੈ, ਮਾਛੀਵਾੜਾ ਸਥਿਤ ਬੈਂਕ ਆਫ਼ ਇੰਡੀਆ ਵਿਚ ਨਿਯੁਕਤ ਹੋ ਚੁਕੀ ਹੈ। ਸਾਡੀਆਂ 2 ਹੋਰ ਵਿਦਿਆਰਥਣਾਂ ਕੁਲਵਿੰਦਰ ਕੌਰ ਅਤੇ ਕਿਰਨਦੀਪ ਕੌਰ ਜਿਨ੍ਹਾਂ ਨੇ ਇਸ ਕਾਲਜ ਤੋਂ ਹੀ ਐਮ.ਐਸ.ਸੀ (ਆਈ.ਟੀ.) ਕੀਤੀ ਹੈ, ਇੱਥੇ ਹੀ ਸੇਵਾ ਨਿਭਾ ਰਹੀਆਂ ਹਨ। ਅਮਨਿੰਦਰ ਕੌਰ ਮਾਲਵਾ ਕਾਲਜ ਬੌਂਦਲੀ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਅਤੇ ਕਵਿਤਾ ਰਾਣੀ, ਸ਼੍ਰੀ ਗੁਰੂ ਗ੍ਰੰਥ ਸਾਹਬਿ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਬਤੋਰ ਸਹਾਇਕ ਪ੍ਰੋਫੈਸਰ ਪੰਜਾਬੀ ਸੇਵਾਵਾਂ ਨਿਭਾ ਰਹੀਆਂ ਹਨ।ਇਸੇ ਤਰ੍ਹਾਂ ਸਾਡੀਆਂ ਹੋਰ ਵੀ ਬਹੁਤ ਵਿਦਿਆਰਥਣਾਂ ਹਨ ਜੋ ਵੱਖ-2 ਵਿਭਾਗਾਂ ਅਤੇ ਸਕੂਲਾਂ-ਕਾਲਜਾਂ ਵਿਚ ਕਾਰਜਗਤ ਹਨ।

ਕਾਲਜ ਵਿਚ ਦਸੰਬਰ 2015 ਤੋਂ ਫੈਸ਼ਨ ਡਿਜ਼ਾਇਨਿੰਗ ਦਾ ਇੱਕ ਨਵਾਂ ਕਿੱਤਾ ਮੁਖੀ ਕੋਰਸ ਆਰੰਭ ਹੋਇਆ ਸੀ, ਜਿਸ ਵਿਚ ਸਿਲਾਈ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਹੈ ਅਤੇ ਇਹ ਕੋਰਸ ਕਿੱਤਾ ਮੁਖੀ ਹੋਣ ਕਰਕੇ ਵਿਦਿਆਰਥਣਾਂ ਨੂੰ ਆਤਮ ਨਿਰਭਰ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ। ਕਾਲਜ ਵਲੋਂ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਵਜ਼ੀਫੇ ਅਤੇ ਸਕਾਲਰਸ਼ਿਪ ਹਨ

ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਸਿੱਖ ਘੱਟ ਗਿਣਤੀ ਵਰਗ ਅਤੇ SC/BC ਵਰਗ ਤਹਿਤ ਸਕਾਲਰਸ਼ਿਪ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਥੇ ਜ਼ਿਕਰਯੋਗ ਹੈ ਕਿ ਬੀ.ਸੀ.ਏ ਅਤੇ ਬੀ.ਐੱਸ.ਸੀ. (ਫੈਸ਼ਨ ਡਿਜ਼ਾਇਨਿੰਗ) ਦੀਆ ਵਿਦਿਆਰਥਣਾਂ ਨੂੰ “ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌਂਸਲ” ਵੱਲੋਂ ਗੁਰਮਤਿ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸਪੈਸ਼ਲ ਸ਼ਕਾਲਰਸ਼ਿਪ ਵੀ ਮੁਹੱਈਆ ਕਰਵਾਈ ਜਾਂਦੀ ਹੈ ।

Student Portal: Admissions and Fee Payments

All new and old students may login/apply to avail student centric services.