ਪਿਆਰੇ ਵਿਦਿਆਰਥੀਓ
ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਅਤੇ ਇਤਿਹਾਸਿਕ ਨਗਰੀ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਕਾਲਜ ਨੂੰ ਵਿਦਿਅਕ, ਸੱਭਆਿਚਾਰਕ ਅਤੇ ਖੇਡਾਂ ਵਿਚ ਅਗਾਂਹ ਵਧਾਉਣਾ ਮੇਰਾ ਮੁੱਖ ਟੀਚਾ ਹੈ। ਇਸ ਤੋਂ ਇਲਾਵਾ ਮੇਰੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਿੱਤਾ ਮੁਖੀ ਕੋਰਸ ਵੀ ਇਸ ਕਾਲਜ ਵਿੱਚ ਆਰੰਭ ਕਰਵਾਏ ਜਾਣ। ਸਰਕਾਰੀ ਕਾਲਜ ਮਾਛੀਵਾੜਾ ਵਿੱਚ ਤੁਹਾਡਾ ਸਵਾਗਤ ਕਰਦੇ ਹੋਏ ਮੈਂ ਮਾਣ ਮਹਿਸੂਸ ਕਰਦੀ ਹਾਂ ।1985 ਤੋਂ ਹੋਂਦ ਵਿਚ ਆਈ ਇਹ ਸੰਸਥਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-2 ਜੀਵਨ ਦੇ ਹਰ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਦੀ ਹਰ ਸੰਭਵ ਕੋਸ਼ਿਸ ਕਰ ਰਹੀ ਹੈ। 29 ਸਤੰਬਰ, 2021 ਨੂੰ ਪੰਜਾਬ ਸਰਕਾਰ ਦੁਆਰਾ ਟੇਕਨ ਓਵਰ ਕਰਨ ਤੋਂ ਬਾਅਦ ਹੁਣ ਇਸ ਕਾਲਜ ਦੀ ਦੇਖ ਰੇਖ ਪੰਜਾਬ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ।12 ਮਾਰਚ 2022 ਨੂੰ ਪੁਰਾਣੇ ਵਿਦਿਆਰਥੀਆਂ ਨਾਲ ਹੋਈ ਮਿਲਣੀ ਦੌਰਾਨ ਪਤਾ ਲੱਗਾ ਕਿ ਕਿਵੇਂ ਬੇਹੱਦ ਬਿਖੜੇ ਹਾਲਾਤਾਂ ਵਿੱਚ ਵੀ ਵਿਦਿਆਰਥੀ ਘੱਟ ਤੋਂ ਘੱਟ ਸਹੂਲਤਾਂ ਨਾਲ ਇਸ ਕਾਲਜ ਸਦਕਾ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕੇ, ਓਹਨਾ ਦਾ ਉਤਸ਼ਾਹ ਅਤੇ ਕਾਲਜ ਪ੍ਰਤੀ ਲਗਾਅ ਦੇਖਦੇ ਹੋਏ ਇੰਝ ਲੱਗਦਾ ਸੀ ਕਿ ਕਾਲਜ ਓਹਨਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ ਜੋ ਹਮੇਸ਼ਾ ਓਹਨਾ ਦੀ ਯਾਦ ਵਿੱਚ ਇਕ ਨਵੇਕਲੀ ਥਾਂ ਰੱਖਦਾ ਹੈ।
ਕਾਮਰਸ, ਆਰਟਸ, ਕੰਪਿਊਟਰ ਸਾਇੰਸ, ਨਾਨ-ਮੈਡੀਕਲ ਤੇ ਫ਼ੈਸ਼ਨ ਡਿਜਾਇਨਿੰਗ ਅਤੇ ਐਮ. ਏ - ਪੰਜਾਬੀ, ਐਮ. ਐਸ. ਸੀ - ਆਈ. ਟੀ, ਪੀ. ਜੀ. ਡੀ. ਸੀ. ਏ , ਪੀ. ਜੀ. ਡੀ. ਐਫ. ਡੀ ਕੋਰਸ ਮੁਹੱਈਆਂ ਕਰਵਾ ਰਹੇ ਇਸ ਕਾਲਜ ਵਿੱਚ ਜਗਤ ਗੁਰੂ ਨਾਨਕ ਦੇਵ ਪਜਾਬ ਸਟੇਟ ਉਪਨ ਯੂਨੀਵਰਸਿਟੀ ਪਟਿਆਲਾ ਦੇ ਕਿੱਤਾ ਮੁਖੀ ਕੋਰਸ ਵੀ ਸ਼ੁਰੂ ਕੀਤੇ ਗਏ ਹਨ । ਇਸ ਤੋਂ ਇਲਾਵਾ ਐਨ.ਸੀ.ਸੀ., ਐਨ.ਐੱਸ.ਐੱਸ, ਯੂਥ ਵੈਲਫ਼ੇਅਰ ਕਲੱਬ, ਰੈੱਡ ਰਿਬਨ, ਗੁਰੁ ਗੋਬਿੰਦ ਸਿੰਘ ਸਟੱਡੀ ਸਰੱਕਲ ਤੇ ਹੋਰ ਸਭਾਵਾਂ ਹਨ ਜਿਹੜੀਆ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਵਿਚ ਮਦਦ ਕਰਦੀਆਂ ਹਨ। ਵਿਦਿਆਰਥੀਆਂ ਨੂੰ ਪੜਾਈ ਤੋਂ ਇਲਾਵਾ ਪੁਸਤਕਾਂ ਨਾਲ ਜੋੜਨ ਲਈ 8000 ਤੋਂ ਜਿਆਦਾ ਪੁਸਤਕਾਂ ਵਾਲੀ ਲਾਇਬ੍ਰੇਰੀ ਵੀ ਹੈ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਅਸੀਂ ਅੱਜ ਕਰਦੇ ਹਾਂ ਉਸਦਾ ਪ੍ਰਭਾਵ ਸਾਡੇ ਆਉਣ ਵਾਲੇ ਕੱਲ੍ਹ ਉਪਰ ਪੈਂਦਾ ਹੈ, ਇਸ ਲਈ ਸਾਨੂੰ ਹਮੇਸ਼ਾ ਗਿਆਨ ਪ੍ਰਾਪਤੀ ਰਸਤੇ ਉਪਰ ਚਲ ਕੇ ਆਪਣੇ ਭਵਿੱਖ ਨੂੰ ਰੁਸ਼ਨਾੳੇੁਣਾ ਚਾਹੀਦਾ ਹੈ। ਵਿਦਿਆਰਥੀ, ਉਹਨਾਂ ਦੇ ਮਾਤਾ ਪਿਤਾ ਅਤੇ ਕਾਲਜ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਸੰਸਥਾ ਹਮੇਸ਼ਾ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਲਈ ਤਤਪਰ ਹੈ । ਸਰਕਾਰੀ ਕਾਲਜ, ਮਾਛੀਵਾੜਾ ਦਾ ਸਟਾਫ ਆਪਣੇ ਵਿਦਿਆਰਥੀਆਂ ਨੂੰ ਹਰ ਪੱਖੋਂ ਸਾਰਥਕ ਸਿਖਿਆ ਦੇਣ ਵਿੱਚ ਸਮਰੱਥ ਹੈ। ਕਲਾਸਾਂ ਪਾਸ ਕਰਨੀਆਂ ਹੋਣ ਜਾ ਕੰਪੀਟੀਸ਼ਨ ਦੀ ਤਿਆਰੀ ਕਰਨੀ ਹੋਵੇ ਤਾਂ ਸਟਾਫ ਹਮੇਸ਼ਾ ਹੀ ਵਿਦਿਆਰਥੀਆਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।
ਇਹ ਪ੍ਰਾਸਪੈਕਟਸ ਜਿਥੇ ਕਾਲਜ ਨਾਲ ਤੁਹਾਡੀ ਜਾਣ ਪਛਾਣ ਕਰਵਾਏਗਾ, ਉਥੇ ਕਾਲਜ ਵਿਚ ਚੱਲ ਰਹੇ ਕੋਰਸ, ਫ਼ੀਸ, ਵਜ਼ੀਫ਼ਿਆਂ, ਨਿਯਮਾਂ ਸਬੰਧੀ ਜਾਣਕਾਰੀ ਦਿੰਦਾ ਹੈ, ਮੇਰੀ ਤੁਹਾਨੂੰ ਸਲਾਹ ਹੈ ਕਿ ਤੁਸੀਂ ਇਸ ਪ੍ਰਾਸਪੈਕਟਸ ਨੂੰ ਧਿਆਨ ਨਾਲ ਪੜਨਾਂ ਅਤੇ ਕਾਲਜ ਵਿਚ ਅਨੁਸ਼ਾਸਨ ਬਣਾਈ ਰੱਖਣ ਵਿੱਚ ਆਪਣਾ ਸਹਿਯੋਗ ਦੇਣਾ।
ਮੈਂ ਉਮੀਂਦ ਕਰਦੀ ਹਾਂ ਕਿ ਇਸ ਕਾਲਜ ਵਿੱਚ ਤੁਹਾਡਾ ਸਫ਼ਰ ਸਫਲਤਾ ਭਰਿਆ ਹੋਵੇ ਅਤੇ ਆਪਣੀ ਕਾਲਜ ਜ਼ਿੰਦਗੀ ਦਾ ਆਨੰਦ ਮਾਣਦੇ ਹੋਏ ਆਉਣ ਵਾਲੇ ਸਮੇਂ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ। ਮੈਨੂੰ ਇਹ ਦੱਸਦਆਿਂ ਖੁਸ਼ੀ ਮਹਸਿੂਸ ਹੋ ਰਹੀ ਹੈ ਕੇ ਵਿਦਿਅਕ ਵਰੇ 2022 -23 ਤੋਂ ਇਹ ਸੰਸਥਾ co-education ਹੋਣ ਜਾ ਰਹੀ ਹੈ।
ਸਰਕਾਰੀ ਕਾਲਜ ਮਾਛੀਵਾੜਾ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
ਸ਼ੁਭ-ਕਾਮਨਾਵਾਂ
ਪ੍ਰੋ. ਹਰਪ੍ਰੀਆ ਸਿੰਘ
ਪ੍ਰਿੰਸੀਪਲ